148ਰਾਤ ਦੇ ਪਹਿਰਾਂ ਵਿੱਚ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ, ਤਾਂ ਜੋ ਮੈਂ ਤੇਰੇ ਵਾਅਦਿਆਂ ਦਾ ਧਿਆਨ ਕਰਾਂ।
149ਆਪਣੇ ਪ੍ਰੇਮ ਦੇ ਅਨੁਸਾਰ ਮੇਰੀ ਆਵਾਜ਼ ਸੁਣ; ਹੇ ਯਾਹਵੇਹ, ਆਪਣੇ ਕਾਨੂੰਨਾਂ ਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।
150ਬੁਰੀਆਂ ਜੁਗਤਾਂ ਘੜਨ ਵਾਲੇ ਨੇੜੇ ਹਨ, ਪਰ ਤੇਰੀ ਬਿਵਸਥਾ ਤੋਂ ਦੂਰ ਹਨ।
151ਹੇ ਯਾਹਵੇਹ, ਫਿਰ ਵੀ ਤੂੰ ਨੇੜੇ ਹੈ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ।
152ਬਹੁਤ ਸਮਾਂ ਪਹਿਲਾਂ ਮੈਂ ਤੇਰੀਆਂ ਬਿਧੀਆਂ ਤੋਂ ਸਿੱਖਿਆ, ਕਿ ਤੂੰ ਉਹਨਾਂ ਨੂੰ ਸਦਾ ਲਈ ਕਾਇਮ ਕੀਤਾ ਹੈ।