161ਹਾਕਮ ਮੈਨੂੰ ਬਿਨਾਂ ਕਾਰਨ ਸਤਾਉਂਦੇ ਹਨ, ਪਰ ਤੇਰੇ ਬਚਨ ਤੋਂ ਮੇਰਾ ਦਿਲ ਕੰਬਦਾ ਹੈ।
162ਮੈਂ ਤੇਰੇ ਬਚਨਾਂ ਵਿੱਚ ਆਨੰਦ ਹਾਂ, ਉਸ ਮਨੁੱਖ ਵਾਂਗ ਜਿਹ ਨੂੰ ਵੱਡੀ ਲੁੱਟ ਲੱਭਦੀ ਹੈ।
163ਮੈਂ ਝੂਠ ਨਾਲ ਨਫ਼ਰਤ ਅਤੇ ਵੈਰ ਕਰਦਾ ਹਾਂ ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।
164ਮੈਂ ਦਿਨ ਵਿੱਚ ਸੱਤ ਵਾਰ ਤੇਰੇ ਧਰਮੀ ਨਿਯਮਾਂ ਲਈ ਤੇਰੀ ਉਸਤਤ ਕਰਦਾ ਹਾਂ।
165ਜਿਹੜੇ ਤੇਰੀ ਬਿਵਸਥਾ ਨੂੰ ਪਿਆਰ ਕਰਦੇ ਹਨ, ਉਹਨਾਂ ਨੂੰ ਵੱਡੀ ਸ਼ਾਂਤੀ ਮਿਲਦੀ ਹੈ, ਅਤੇ ਕੋਈ ਚੀਜ਼ ਉਹਨਾਂ ਨੂੰ ਠੋਕਰ ਨਹੀਂ ਦੇ ਸਕਦੀ।