16ਮੈਂ ਤੇਰੇ ਫ਼ਰਮਾਨਾਂ ਵਿੱਚ ਖੁਸ਼ ਹਾਂ; ਮੈਂ ਤੇਰੇ ਵਚਨਾਂ ਦੀ ਬੇਪਰਵਾਹੀ ਨਹੀਂ ਕਰਾਂਗਾ।
17ਆਪਣੇ ਸੇਵਕ ਦਾ ਭਲਾ ਕਰ, ਜਦੋਂ ਕਿ ਮੈਂ ਜੀਉਂਦਾ ਹਾਂ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।
18ਮੇਰੀਆਂ ਅੱਖਾਂ ਖੋਲ੍ਹ, ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ।
19ਮੈਂ ਧਰਤੀ ਤੇ ਇੱਕ ਅਜਨਬੀ ਹਾਂ; ਆਪਣੇ ਹੁਕਮਾਂ ਨੂੰ ਮੇਰੇ ਤੋਂ ਨਾ ਲੁਕਾ।
20ਮੇਰੀ ਆਤਮਾ ਹਰ ਵੇਲੇ, ਤੇਰੇ ਹੁਕਮਾਂ ਦੀ ਤਾਂਘ ਨਾਲ ਭਰੀ ਹੋਈ ਹੈ।