ਜ਼ਬੂਰਾਂ 119

ਹੇ ਯਾਹਵੇਹ, ਮੈਂ ਤੇਰੀਆਂ ਬਿਧੀਆਂ ਨੂੰ ਮਜ਼ਬੂਤੀ ਨਾਲ ਫੜਿਆ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇ।

Psalm 119:31 (UKJV) I have stuck unto your testimonies: O LORD, put me not to shame.

29ਮੈਨੂੰ ਝੂਠੇ ਰਾਹ ਤੋਂ ਦੂਰ ਰੱਖ; ਅਤੇ ਆਪਣੀ ਕਿਰਪਾ ਨਾਲ, ਮੈਨੂੰ ਆਪਣੀ ਬਿਵਸਥਾ ਸਿਖਾ।

30ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ। ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।

31ਹੇ ਯਾਹਵੇਹ, ਮੈਂ ਤੇਰੀਆਂ ਬਿਧੀਆਂ ਨੂੰ ਮਜ਼ਬੂਤੀ ਨਾਲ ਫੜਿਆ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇ।

32ਤੂੰ ਮੇਰੇ ਦਿਲ ਵਿੱਚ ਹੌਂਸਲਾ ਪਾਇਆ ਹੈ, ਤਾਂ ਮੈਂ ਹੁਣ ਤੇਰੇ ਹੁਕਮਾਂ ਦੇ ਰਾਹ ਉੱਤੇ ਤੁਰਦਾ ਹਾਂ।

33ਹੇ ਯਾਹਵੇਹ, ਮੈਨੂੰ ਆਪਣੀਆਂ ਬਿਧੀਆਂ ਦੀ ਪਾਲਣਾ ਕਰਨੀ ਸਿਖਾ, ਤਾਂ ਜੋ ਮੈਂ ਸਾਰੀ ਉਮਰ ਉਹਨਾਂ ਦੀ ਪਾਲਨਾ ਕਰਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.