27ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਜੋ ਮੈਂ ਤੇਰੇ ਅਚਰਜ਼ ਕੰਮਾਂ ਦਾ ਧਿਆਨ ਕਰਾਂ।
28ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ; ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।
29ਮੈਨੂੰ ਝੂਠੇ ਰਾਹ ਤੋਂ ਦੂਰ ਰੱਖ; ਅਤੇ ਆਪਣੀ ਕਿਰਪਾ ਨਾਲ, ਮੈਨੂੰ ਆਪਣੀ ਬਿਵਸਥਾ ਸਿਖਾ।
30ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ। ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।
31ਹੇ ਯਾਹਵੇਹ, ਮੈਂ ਤੇਰੀਆਂ ਬਿਧੀਆਂ ਨੂੰ ਮਜ਼ਬੂਤੀ ਨਾਲ ਫੜਿਆ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇ।