26ਜਦੋਂ ਮੈਂ ਤੇਰੇ ਸਾਹਮਣੇ ਆਪਣੀ ਚਾਲ-ਚਲਣ ਨੂੰ ਵਰਣਨ ਕੀਤਾ, ਤਾਂ ਤੂੰ ਮੈਨੂੰ ਉੱਤਰ ਦਿੱਤਾ। ਹੇ ਯਾਹਵੇਹ, ਹੁਣ ਮੈਨੂੰ ਆਪਣੀਆਂ ਬਿਧੀਆਂ ਸਿਖਾ।
27ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਜੋ ਮੈਂ ਤੇਰੇ ਅਚਰਜ਼ ਕੰਮਾਂ ਦਾ ਧਿਆਨ ਕਰਾਂ।
28ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ; ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।
29ਮੈਨੂੰ ਝੂਠੇ ਰਾਹ ਤੋਂ ਦੂਰ ਰੱਖ; ਅਤੇ ਆਪਣੀ ਕਿਰਪਾ ਨਾਲ, ਮੈਨੂੰ ਆਪਣੀ ਬਿਵਸਥਾ ਸਿਖਾ।
30ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ। ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।