ਜ਼ਬੂਰਾਂ 119

ਹੰਕਾਰੀ ਬੇਰਹਿਮੀ ਨਾਲ ਮੇਰਾ ਮਜ਼ਾਕ ਉਡਾਉਂਦੇ ਹਨ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਹੀਂ ਹੋਇਆ।

Psalm 119:51 (UKJV) The proud have had me greatly in derision: yet have I not declined from your law.

49ਆਪਣੇ ਸੇਵਕ ਲਈ ਆਪਣਾ ਬਚਨ ਚੇਤੇ ਰੱਖ, ਜਿਸ ਦੇ ਉੱਤੇ ਤੂੰ ਮੈਨੂੰ ਆਸ ਦਿੱਤੀ ਹੈ।

50ਮੇਰੇ ਦੁੱਖ ਵਿੱਚ ਮੇਰਾ ਦਿਲਾਸਾ ਇਹ ਹੈ: ਕਿ ਤੇਰਾ ਵਾਅਦਾ ਮੇਰੀ ਜਾਨ ਦੀ ਰੱਖਿਆ ਕਰਦਾ ਹੈ।

51ਹੰਕਾਰੀ ਬੇਰਹਿਮੀ ਨਾਲ ਮੇਰਾ ਮਜ਼ਾਕ ਉਡਾਉਂਦੇ ਹਨ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਹੀਂ ਹੋਇਆ।

52ਹੇ ਯਾਹਵੇਹ, ਮੈਂ ਤੇਰੇ ਪੁਰਾਣੇ ਕਾਨੂੰਨਾਂ ਨੂੰ ਯਾਦ ਕਰਦਾ ਹਾਂ, ਅਤੇ ਮੈਨੂੰ ਉਹਨਾਂ ਵਿੱਚੋਂ ਦਿਲਾਸਾ ਮਿਲਦਾ ਹੈ।

53ਦੁਸ਼ਟਾਂ ਦੇ ਕਾਰਨ, ਜਿਨ੍ਹਾਂ ਨੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਹੈ, ਮੇਰਾ ਗੁੱਸਾ ਭੱਖ ਉੱਠਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.