50ਮੇਰੇ ਦੁੱਖ ਵਿੱਚ ਮੇਰਾ ਦਿਲਾਸਾ ਇਹ ਹੈ: ਕਿ ਤੇਰਾ ਵਾਅਦਾ ਮੇਰੀ ਜਾਨ ਦੀ ਰੱਖਿਆ ਕਰਦਾ ਹੈ।
51ਹੰਕਾਰੀ ਬੇਰਹਿਮੀ ਨਾਲ ਮੇਰਾ ਮਜ਼ਾਕ ਉਡਾਉਂਦੇ ਹਨ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਹੀਂ ਹੋਇਆ।
52ਹੇ ਯਾਹਵੇਹ, ਮੈਂ ਤੇਰੇ ਪੁਰਾਣੇ ਕਾਨੂੰਨਾਂ ਨੂੰ ਯਾਦ ਕਰਦਾ ਹਾਂ, ਅਤੇ ਮੈਨੂੰ ਉਹਨਾਂ ਵਿੱਚੋਂ ਦਿਲਾਸਾ ਮਿਲਦਾ ਹੈ।
53ਦੁਸ਼ਟਾਂ ਦੇ ਕਾਰਨ, ਜਿਨ੍ਹਾਂ ਨੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਹੈ, ਮੇਰਾ ਗੁੱਸਾ ਭੱਖ ਉੱਠਿਆ ਹੈ।
54ਜਿੱਥੇ ਵੀ ਮੈਂ ਠਹਿਰਾ, ਤੇਰੀਆਂ ਬਿਧੀਆਂ ਮੇਰੇ ਗੀਤ ਦਾ ਵਿਸ਼ਾ ਹਨ।