ਜ਼ਬੂਰਾਂ 119

ਭਾਵੇਂ ਹੰਕਾਰੀ ਲੋਕਾਂ ਨੇ ਮੇਰੇ ਵਿਰੁੱਧ ਝੂਠ ਬੋਲਿਆ ਹੈ, ਮੈਂ ਤੇਰੇ ਹੁਕਮਾਂ ਨੂੰ ਪੂਰੇ ਦਿਲ ਨਾਲ ਮੰਨਦਾ ਹਾਂ।

Psalm 119:69 (UKJV) The proud have forged a lie against me: but I will keep your precepts with my whole heart.

67ਮੈਂ ਦੁਖੀ ਹੋਣ ਤੋਂ ਪਹਿਲਾਂ ਕੁਰਾਹੇ ਪਿਆ ਸੀ, ਪਰ ਹੁਣ ਮੈਂ ਤੇਰੇ ਬਚਨ ਨੂੰ ਮੰਨਦਾ ਹਾਂ।

68ਤੂੰ ਭਲਾ ਹੈ ਅਤੇ ਭਲਿਆਈ ਕਰਦਾ ਹੈ, ਮੈਨੂੰ ਆਪਣੇ ਹੁਕਮ ਸਿਖਾ।

69ਭਾਵੇਂ ਹੰਕਾਰੀ ਲੋਕਾਂ ਨੇ ਮੇਰੇ ਵਿਰੁੱਧ ਝੂਠ ਬੋਲਿਆ ਹੈ, ਮੈਂ ਤੇਰੇ ਹੁਕਮਾਂ ਨੂੰ ਪੂਰੇ ਦਿਲ ਨਾਲ ਮੰਨਦਾ ਹਾਂ।

70ਉਹਨਾਂ ਦੇ ਮਨ ਮੋਟੇ ਅਤੇ ਕਠੋਰ ਹਨ, ਪਰ ਮੈਂ ਤੇਰੀ ਬਿਵਸਥਾ ਵਿੱਚ ਪ੍ਰਸੰਨ ਹਾਂ।

71ਮੇਰੇ ਲਈ ਦੁਖੀ ਹੋਣਾ ਚੰਗਾ ਸੀ ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.