65ਹੇ ਯਾਹਵੇਹ, ਆਪਣੇ ਬਚਨ ਅਨੁਸਾਰ ਆਪਣੇ ਸੇਵਕ ਦਾ ਭਲਾ ਕਰ।
66ਮੈਨੂੰ ਗਿਆਨ ਅਤੇ ਚੰਗੇ ਨਿਆਂ ਦੀ ਸਿੱਖਿਆ ਦੇ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਭਰੋਸਾ ਰੱਖਦਾ ਹਾਂ।
67ਮੈਂ ਦੁਖੀ ਹੋਣ ਤੋਂ ਪਹਿਲਾਂ ਕੁਰਾਹੇ ਪਿਆ ਸੀ, ਪਰ ਹੁਣ ਮੈਂ ਤੇਰੇ ਬਚਨ ਨੂੰ ਮੰਨਦਾ ਹਾਂ।
68ਤੂੰ ਭਲਾ ਹੈ ਅਤੇ ਭਲਿਆਈ ਕਰਦਾ ਹੈ, ਮੈਨੂੰ ਆਪਣੇ ਹੁਕਮ ਸਿਖਾ।
69ਭਾਵੇਂ ਹੰਕਾਰੀ ਲੋਕਾਂ ਨੇ ਮੇਰੇ ਵਿਰੁੱਧ ਝੂਠ ਬੋਲਿਆ ਹੈ, ਮੈਂ ਤੇਰੇ ਹੁਕਮਾਂ ਨੂੰ ਪੂਰੇ ਦਿਲ ਨਾਲ ਮੰਨਦਾ ਹਾਂ।