5ਕਾਸ਼, ਕਿ ਮੇਰੀ ਚਾਲ ਤੇਰੇ ਨਿਯਮਾਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ!
6ਫਿਰ ਜਦੋਂ ਮੈਂ ਤੇਰੇ ਸਾਰੇ ਆਦੇਸ਼ਾਂ ਤੇ ਵਿਚਾਰ ਕਰਾਂਗਾ, ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
7ਜਦੋਂ ਮੈਂ ਤੇਰੇ ਧਰਮੀ ਨਿਯਮਾਂ ਉੱਤੇ ਧਿਆਨ ਕਰਾਂਗਾ, ਤਾਂ ਮੈਂ ਸਿੱਧੇ ਦਿਲ ਨਾਲ ਤੇਰੀ ਉਸਤਤ ਕਰਾਂਗਾ।
8ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ; ਮੈਨੂੰ ਪੂਰੀ ਤਰ੍ਹਾਂ ਤਿਆਗ ਨਾ ਦੇਣਾ।
9ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ? ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।