88ਆਪਣੇ ਅਟੱਲ ਪ੍ਰੇਮ ਵਿੱਚ ਮੇਰੀ ਜਾਨ ਦੀ ਰੱਖਿਆ ਕਰ, ਤਾਂ ਜੋ ਮੈਂ ਤੇਰੇ ਮੂੰਹ ਦੀਆਂ ਬਿਧੀਆਂ ਦੀ ਪਾਲਣਾ ਕਰਾਂ।
89ਹੇ ਯਾਹਵੇਹ, ਤੇਰਾ ਬਚਨ ਸਦਾ ਤੱਕ ਹੈ, ਅਤੇ ਸਵਰਗ ਵਿੱਚ ਸਥਿਰ ਹੈ।
90ਤੇਰੀ ਵਫ਼ਾਦਾਰੀ ਪੀੜ੍ਹੀਆਂ ਤੱਕ ਬਣੀ ਰਹੇਗੀ; ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਇਹ ਸਦਾ ਸਥਿਰ ਰਹੇਗੀ।
91ਤੇਰੀਆਂ ਬਿਧੀਆਂ ਅੱਜ ਤੱਕ ਕਾਇਮ ਹਨ, ਕਿਉਂ ਜੋ ਸਭ ਚੀਜ਼ਾਂ ਤੁਹਾਡੀ ਹੀ ਸੇਵਾ ਕਰਦੀਆਂ ਹਨ।
92ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।