92ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।
93ਮੈਂ ਤੇਰੇ ਉਪਦੇਸ਼ਾਂ ਨੂੰ ਕਦੇ ਨਹੀਂ ਭੁੱਲਾਂਗਾ, ਕਿਉਂ ਜੋ ਤੁਸੀਂ ਉਹਨਾਂ ਦੁਆਰਾ ਮੇਰੀ ਜਾਨ ਦੀ ਰੱਖਿਆ ਕੀਤੀ ਹੈ।
94ਮੈਨੂੰ ਬਚਾ, ਕਿਉਂ ਜੋ ਮੈਂ ਤੇਰਾ ਹਾਂ, ਮੈਂ ਤੇਰੇ ਉਪਦੇਸ਼ਾਂ ਦੀ ਖੋਜ ਕੀਤੀ ਹੈ।
95ਦੁਸ਼ਟ ਮੈਨੂੰ ਨਾਸ ਕਰਨ ਦੀ ਉਡੀਕ ਵਿੱਚ ਹਨ, ਪਰ ਮੈਂ ਤੇਰੀਆਂ ਬਿਧੀਆਂ ਦਾ ਵਿਚਾਰ ਕਰਾਂਗਾ।
96ਮੈਂ ਹਰ ਸੰਪੂਰਨਤਾ ਲਈ ਇੱਕ ਸੀਮਾ ਵੇਖਦਾ ਹਾਂ, ਪਰ ਤੇਰੇ ਹੁਕਮ ਬੇਅੰਤ ਹਨ।