ਜ਼ਬੂਰਾਂ 119

ਮੈਂ ਤੇਰੇ ਉਪਦੇਸ਼ਾਂ ਨੂੰ ਕਦੇ ਨਹੀਂ ਭੁੱਲਾਂਗਾ, ਕਿਉਂ ਜੋ ਤੁਸੀਂ ਉਹਨਾਂ ਦੁਆਰਾ ਮੇਰੀ ਜਾਨ ਦੀ ਰੱਖਿਆ ਕੀਤੀ ਹੈ।

Psalm 119:93 (UKJV) I will never forget your precepts: for with them you have quickened me.

91ਤੇਰੀਆਂ ਬਿਧੀਆਂ ਅੱਜ ਤੱਕ ਕਾਇਮ ਹਨ, ਕਿਉਂ ਜੋ ਸਭ ਚੀਜ਼ਾਂ ਤੁਹਾਡੀ ਹੀ ਸੇਵਾ ਕਰਦੀਆਂ ਹਨ।

92ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।

93ਮੈਂ ਤੇਰੇ ਉਪਦੇਸ਼ਾਂ ਨੂੰ ਕਦੇ ਨਹੀਂ ਭੁੱਲਾਂਗਾ, ਕਿਉਂ ਜੋ ਤੁਸੀਂ ਉਹਨਾਂ ਦੁਆਰਾ ਮੇਰੀ ਜਾਨ ਦੀ ਰੱਖਿਆ ਕੀਤੀ ਹੈ।

94ਮੈਨੂੰ ਬਚਾ, ਕਿਉਂ ਜੋ ਮੈਂ ਤੇਰਾ ਹਾਂ, ਮੈਂ ਤੇਰੇ ਉਪਦੇਸ਼ਾਂ ਦੀ ਖੋਜ ਕੀਤੀ ਹੈ।

95ਦੁਸ਼ਟ ਮੈਨੂੰ ਨਾਸ ਕਰਨ ਦੀ ਉਡੀਕ ਵਿੱਚ ਹਨ, ਪਰ ਮੈਂ ਤੇਰੀਆਂ ਬਿਧੀਆਂ ਦਾ ਵਿਚਾਰ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.