97ਮੈਨੂੰ ਤੇਰੇ ਨਿਯਮ ਕਿੰਨੇ ਪਿਆਰੇ ਹਨ! ਮੈਂ ਸਾਰਾ ਦਿਨ ਇਸਦਾ ਸਿਮਰਨ ਕਰਦਾ ਹਾਂ।
98ਤੇਰੇ ਆਦੇਸ਼ ਹਮੇਸ਼ਾ ਮੇਰੇ ਨਾਲ ਹੁੰਦੇ ਹਨ ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਸਿਆਣਾ ਬਣਾਉਂਦੇ ਹਨ।
99ਮੈਨੂੰ ਮੇਰੇ ਸਾਰੇ ਗੁਰੂਆਂ ਨਾਲੋਂ ਵਧੇਰੀ ਸਮਝ ਹੈ, ਕਿਉਂਕਿ ਮੈਂ ਤੇਰੇ ਨਿਯਮਾਂ ਦਾ ਸਿਮਰਨ ਕਰਦਾ ਹਾਂ।
100ਮੈਨੂੰ ਬਜ਼ੁਰਗਾਂ ਨਾਲੋਂ ਵਧੇਰੀ ਸਮਝ ਹੈ, ਕਿਉਂਕਿ ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਦਾ ਹਾਂ।
101ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਸਤੇ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।