ਜ਼ਬੂਰਾਂ 12

ਹਰ ਕੋਈ ਇੱਕ-ਦੂਜੇ ਨਾਲ ਝੂਠ ਬੋਲਦਾ ਹੈ; ਉਹ ਬੁੱਲ੍ਹਾਂ ਨਾਲ ਤਾਂ ਚਾਪਲੂਸੀ ਕਰਦੇ ਹਨ ਪਰ ਦਿਲਾਂ ਵਿੱਚ ਦੂਜਿਆਂ ਪ੍ਰਤੀ ਛਲ ਰੱਖਦੇ ਹਨ।

Psalm 12:2 (UKJV) They speak vanity every one with his neighbour: with flattering lips and with a double heart do they speak.

1ਹੇ ਯਾਹਵੇਹ, ਮਦਦ ਕਰੋ, ਕਿਉਂਕਿ ਕੋਈ ਵੀ ਹੁਣ ਵਫ਼ਾਦਾਰ ਨਹੀਂ ਰਿਹਾ; ਜਿਹੜੇ ਵਫ਼ਾਦਾਰ ਸਨ ਉਹ ਮਨੁੱਖਜਾਤੀ ਵਿੱਚੋਂ ਅਲੋਪ ਹੋ ਗਏ ਹਨ।

2ਹਰ ਕੋਈ ਇੱਕ-ਦੂਜੇ ਨਾਲ ਝੂਠ ਬੋਲਦਾ ਹੈ; ਉਹ ਬੁੱਲ੍ਹਾਂ ਨਾਲ ਤਾਂ ਚਾਪਲੂਸੀ ਕਰਦੇ ਹਨ ਪਰ ਦਿਲਾਂ ਵਿੱਚ ਦੂਜਿਆਂ ਪ੍ਰਤੀ ਛਲ ਰੱਖਦੇ ਹਨ।

3ਯਾਹਵੇਹ ਸਾਰੇ ਚਾਪਲੂਸ ਬੁੱਲ੍ਹਾਂ ਨੂੰ ਅਤੇ ਹਰ ਘੁਮੰਡੀ ਜੀਭ ਨੂੰ ਕੱਟ ਸੁੱਟੇਗਾ

4ਜਿਹੜੇ ਕਹਿੰਦੇ ਹਨ, “ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ; ਸਾਡੇ ਆਪਣੇ ਬੁੱਲ੍ਹ ਸਾਡੀ ਰੱਖਿਆ ਕਰਨਗੇ, ਸਾਡੇ ਉੱਤੇ ਮਾਲਕ ਕੌਣ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.