1ਹੇ ਯਾਹਵੇਹ, ਮਦਦ ਕਰੋ, ਕਿਉਂਕਿ ਕੋਈ ਵੀ ਹੁਣ ਵਫ਼ਾਦਾਰ ਨਹੀਂ ਰਿਹਾ; ਜਿਹੜੇ ਵਫ਼ਾਦਾਰ ਸਨ ਉਹ ਮਨੁੱਖਜਾਤੀ ਵਿੱਚੋਂ ਅਲੋਪ ਹੋ ਗਏ ਹਨ।
2ਹਰ ਕੋਈ ਇੱਕ-ਦੂਜੇ ਨਾਲ ਝੂਠ ਬੋਲਦਾ ਹੈ; ਉਹ ਬੁੱਲ੍ਹਾਂ ਨਾਲ ਤਾਂ ਚਾਪਲੂਸੀ ਕਰਦੇ ਹਨ ਪਰ ਦਿਲਾਂ ਵਿੱਚ ਦੂਜਿਆਂ ਪ੍ਰਤੀ ਛਲ ਰੱਖਦੇ ਹਨ।
3ਯਾਹਵੇਹ ਸਾਰੇ ਚਾਪਲੂਸ ਬੁੱਲ੍ਹਾਂ ਨੂੰ ਅਤੇ ਹਰ ਘੁਮੰਡੀ ਜੀਭ ਨੂੰ ਕੱਟ ਸੁੱਟੇਗਾ
4ਜਿਹੜੇ ਕਹਿੰਦੇ ਹਨ, “ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ; ਸਾਡੇ ਆਪਣੇ ਬੁੱਲ੍ਹ ਸਾਡੀ ਰੱਖਿਆ ਕਰਨਗੇ, ਸਾਡੇ ਉੱਤੇ ਮਾਲਕ ਕੌਣ ਹੈ?”
5“ਕਿਉਂਕਿ ਗਰੀਬ ਲੁੱਟੇ ਜਾਂਦੇ ਹਨ ਅਤੇ ਲੋੜਵੰਦ ਹੌਂਕੇ ਮਾਰਦੇ ਹਨ, ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ। “ਮੈਂ ਉਹਨਾਂ ਨੂੰ ਉਹਨਾਂ ਲੋਕਾਂ ਤੋਂ ਬਚਾਵਾਂਗਾ ਜੋ ਉਹਨਾਂ ਨੂੰ ਬਦਨਾਮ ਕਰਦੇ ਹਨ।”