ਜ਼ਬੂਰਾਂ 129

“ਉਹਨਾਂ ਨੇ ਜਵਾਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ, ਪਰ ਉਹ ਮੇਰੇ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ।

Psalm 129:2 (UKJV) Many a time have they afflicted me from my youth: yet they have not prevailed against me.

1“ਉਹਨਾਂ ਨੇ ਮੇਰੀ ਜੁਆਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ,” ਇਸਰਾਏਲ ਆਖੇ;

2“ਉਹਨਾਂ ਨੇ ਜਵਾਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ, ਪਰ ਉਹ ਮੇਰੇ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ।

3ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਹਨਾਂ ਨੇ ਲੰਮੇ ਸਿਆੜ ਕੱਢੇ।

4ਪਰ ਯਾਹਵੇਹ ਧਰਮੀ ਹੈ; ਉਸ ਨੇ ਮੈਨੂੰ ਦੁਸ਼ਟਾਂ ਦੀਆਂ ਰੱਸੀਆਂ ਤੋਂ ਅਜ਼ਾਦ ਕਰ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.