ਜ਼ਬੂਰਾਂ 129

ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਹਨਾਂ ਨੇ ਲੰਮੇ ਸਿਆੜ ਕੱਢੇ।

Psalm 129:3 (UKJV) The plowers plowed upon my back: they made long their furrows.

1“ਉਹਨਾਂ ਨੇ ਮੇਰੀ ਜੁਆਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ,” ਇਸਰਾਏਲ ਆਖੇ;

2“ਉਹਨਾਂ ਨੇ ਜਵਾਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ, ਪਰ ਉਹ ਮੇਰੇ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ।

3ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਹਨਾਂ ਨੇ ਲੰਮੇ ਸਿਆੜ ਕੱਢੇ।

4ਪਰ ਯਾਹਵੇਹ ਧਰਮੀ ਹੈ; ਉਸ ਨੇ ਮੈਨੂੰ ਦੁਸ਼ਟਾਂ ਦੀਆਂ ਰੱਸੀਆਂ ਤੋਂ ਅਜ਼ਾਦ ਕਰ ਦਿੱਤਾ ਹੈ।”

5ਉਹ ਸਾਰੇ ਜਿਹੜੇ ਸੀਯੋਨ ਨਾਲ ਵੈਰ ਕਰਦੇ ਹਨ, ਉਹ ਸ਼ਰਮ ਨਾਲ ਮੁੜਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.