ਜ਼ਬੂਰਾਂ 130

ਪਰ ਤੂੰ ਮਾਫ਼ ਕਰਨ ਵਾਲਾ ਹੈ, ਤਾਂ ਜੋ ਅਸੀਂ ਸ਼ਰਧਾ ਨਾਲ ਤੁਹਾਡੀ ਸੇਵਾ ਕਰ ਸਕੀਏ।

Psalm 130:4 (UKJV) But there is forgiveness with you, that you may be feared.

2ਯਾਹਵੇਹ, ਮੇਰੀ ਆਵਾਜ਼ ਸੁਣ। ਤੇਰੇ ਕੰਨ ਮੇਰੀ ਦੁਹਾਈ ਵੱਲ ਧਿਆਨ ਦੇਣ।

3ਹੇ ਯਾਹਵੇਹ, ਜੇਕਰ ਤੂੰ ਪਾਪਾਂ ਦਾ ਲੇਖਾ ਕਰਦਾ, ਤਾਂ ਤੇਰੇ ਅੱਗੇ ਕੌਣ ਖੜਾ ਰਹਿ ਸਕਦਾ ਹੈ?

4ਪਰ ਤੂੰ ਮਾਫ਼ ਕਰਨ ਵਾਲਾ ਹੈ, ਤਾਂ ਜੋ ਅਸੀਂ ਸ਼ਰਧਾ ਨਾਲ ਤੁਹਾਡੀ ਸੇਵਾ ਕਰ ਸਕੀਏ।

5ਮੈਂ ਅਤੇ ਮੇਰੀ ਜਾਨ ਯਾਹਵੇਹ ਦੀ ਉਡੀਕਦੀ ਹੈ, ਅਤੇ ਮੈਂ ਉਸ ਦੇ ਬਚਨ ਵਿੱਚ ਆਸ ਰੱਖਦਾ ਹਾਂ।

6ਮੈਂ ਯਾਹਵੇਹ ਦੀ ਉਡੀਕ ਕਰਦਾ ਹਾਂ, ਜਿਵੇਂ ਪਹਿਰੇਦਾਰ ਸਵੇਰ ਦੀ ਉਡੀਕ ਕਰਦਾ ਹਾਂ ਮੈਂ ਉਸ ਤੋਂ ਵਧ ਯਾਹਵੇਹ ਦੀ ਉਡੀਕ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.