16ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ, ਅੱਖਾਂ ਹਨ ਪਰ ਵੇਖ ਨਹੀਂ ਸਕਦੇ।
17ਉਹਨਾਂ ਦੇ ਕੰਨ ਹਨ ਪਰ ਸੁਣ ਨਹੀਂ ਸਕਦੇ, ਨਾ ਉਹਨਾਂ ਦੇ ਮੂੰਹ ਵਿੱਚ ਸਾਹ ਹੈ।
18ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ, ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।
19ਹੇ ਇਸਰਾਏਲੀਓ, ਯਾਹਵੇਹ ਦੀ ਉਸਤਤ ਕਰੋ; ਹਾਰੋਨ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;
20ਲੇਵੀ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ; ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਦੀ ਉਸਤਤ ਕਰੋ।