ਜ਼ਬੂਰਾਂ 137

ਮੇਰੀ ਜੀਭ ਮੇਰੇ ਮੂੰਹ ਦੀ ਛੱਤ ਨਾਲ ਚਿਪਕ ਜਾਵੇ ਜੇ ਮੈਂ ਤੈਨੂੰ ਚੇਤੇ ਨਾ ਕਰਾਂ, ਜੇ ਮੈਂ ਯੇਰੂਸ਼ਲੇਮ ਨੂੰ ਆਪਣਾ ਸਭ ਤੋਂ ਵੱਡਾ ਅਨੰਦ ਨਾ ਸਮਝਾ।

Psalm 137:6 (UKJV) If I do not remember you, let my tongue cleave to the roof of my mouth; if I prefer not Jerusalem above my chief joy.

4ਪਰਦੇਸ ਵਿੱਚ ਰਹਿੰਦਿਆਂ, ਅਸੀਂ ਯਾਹਵੇਹ ਦੇ ਗੀਤ ਕਿਵੇਂ ਗਾ ਸਕਦੇ ਹਾਂ?

5ਹੇ ਯੇਰੂਸ਼ਲੇਮ, ਜੇਕਰ ਮੈਂ ਤੈਨੂੰ ਭੁੱਲ ਜਾਵਾਂ, ਮੇਰਾ ਸੱਜਾ ਹੱਥ ਆਪਣਾ ਹੁਨਰ ਭੁੱਲ ਜਾਵੇ।

6ਮੇਰੀ ਜੀਭ ਮੇਰੇ ਮੂੰਹ ਦੀ ਛੱਤ ਨਾਲ ਚਿਪਕ ਜਾਵੇ ਜੇ ਮੈਂ ਤੈਨੂੰ ਚੇਤੇ ਨਾ ਕਰਾਂ, ਜੇ ਮੈਂ ਯੇਰੂਸ਼ਲੇਮ ਨੂੰ ਆਪਣਾ ਸਭ ਤੋਂ ਵੱਡਾ ਅਨੰਦ ਨਾ ਸਮਝਾ।

7ਯਾਹਵੇਹ ਯਾਦ ਰੱਖੋ, ਯੇਰੂਸ਼ਲੇਮ ਦੇ ਡਿੱਗਣ ਦੇ ਦਿਨ ਅਦੋਮੀਆਂ ਨੇ ਕੀ ਕੀਤਾ ਸੀ। ਉਹ ਬੋਲੇ, “ਇਸ ਨੂੰ ਢਾਹ ਦਿਓ, ਇਸ ਨੂੰ ਇਸ ਦੀਆਂ ਨੀਹਾਂ ਤੱਕ ਢਾਹ ਦਿਓ।”

8ਹੇ ਬਾਬੇਲ ਦੀ ਧੀ, ਨਾਸ ਹੋਣ ਵਾਲੀ, ਮੁਬਾਰਕ ਹੈ ਉਹ ਜਿਹੜਾ ਤੈਨੂੰ ਬਦਲਾ ਦੇਵੇ, ਜੋ ਤੂੰ ਸਾਡੇ ਨਾਲ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.