6ਮੇਰੀ ਜੀਭ ਮੇਰੇ ਮੂੰਹ ਦੀ ਛੱਤ ਨਾਲ ਚਿਪਕ ਜਾਵੇ ਜੇ ਮੈਂ ਤੈਨੂੰ ਚੇਤੇ ਨਾ ਕਰਾਂ, ਜੇ ਮੈਂ ਯੇਰੂਸ਼ਲੇਮ ਨੂੰ ਆਪਣਾ ਸਭ ਤੋਂ ਵੱਡਾ ਅਨੰਦ ਨਾ ਸਮਝਾ।
7ਯਾਹਵੇਹ ਯਾਦ ਰੱਖੋ, ਯੇਰੂਸ਼ਲੇਮ ਦੇ ਡਿੱਗਣ ਦੇ ਦਿਨ ਅਦੋਮੀਆਂ ਨੇ ਕੀ ਕੀਤਾ ਸੀ। ਉਹ ਬੋਲੇ, “ਇਸ ਨੂੰ ਢਾਹ ਦਿਓ, ਇਸ ਨੂੰ ਇਸ ਦੀਆਂ ਨੀਹਾਂ ਤੱਕ ਢਾਹ ਦਿਓ।”
8ਹੇ ਬਾਬੇਲ ਦੀ ਧੀ, ਨਾਸ ਹੋਣ ਵਾਲੀ, ਮੁਬਾਰਕ ਹੈ ਉਹ ਜਿਹੜਾ ਤੈਨੂੰ ਬਦਲਾ ਦੇਵੇ, ਜੋ ਤੂੰ ਸਾਡੇ ਨਾਲ ਕੀਤਾ ਹੈ।
9ਮੁਬਾਰਕ ਹੈ ਉਹ ਜਿਹੜਾ ਤੁਹਾਡੇ ਨਿਆਣਿਆਂ ਨੂੰ ਫੜ੍ਹ ਲੈਂਦਾ ਹੈ, ਅਤੇ ਉਹਨਾਂ ਨੂੰ ਚੱਟਾਨਾਂ ਨਾਲ ਮਾਰਦਾ ਹੈ।