3ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ, ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ। ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”
4ਪਰਦੇਸ ਵਿੱਚ ਰਹਿੰਦਿਆਂ, ਅਸੀਂ ਯਾਹਵੇਹ ਦੇ ਗੀਤ ਕਿਵੇਂ ਗਾ ਸਕਦੇ ਹਾਂ?
5ਹੇ ਯੇਰੂਸ਼ਲੇਮ, ਜੇਕਰ ਮੈਂ ਤੈਨੂੰ ਭੁੱਲ ਜਾਵਾਂ, ਮੇਰਾ ਸੱਜਾ ਹੱਥ ਆਪਣਾ ਹੁਨਰ ਭੁੱਲ ਜਾਵੇ।
6ਮੇਰੀ ਜੀਭ ਮੇਰੇ ਮੂੰਹ ਦੀ ਛੱਤ ਨਾਲ ਚਿਪਕ ਜਾਵੇ ਜੇ ਮੈਂ ਤੈਨੂੰ ਚੇਤੇ ਨਾ ਕਰਾਂ, ਜੇ ਮੈਂ ਯੇਰੂਸ਼ਲੇਮ ਨੂੰ ਆਪਣਾ ਸਭ ਤੋਂ ਵੱਡਾ ਅਨੰਦ ਨਾ ਸਮਝਾ।
7ਯਾਹਵੇਹ ਯਾਦ ਰੱਖੋ, ਯੇਰੂਸ਼ਲੇਮ ਦੇ ਡਿੱਗਣ ਦੇ ਦਿਨ ਅਦੋਮੀਆਂ ਨੇ ਕੀ ਕੀਤਾ ਸੀ। ਉਹ ਬੋਲੇ, “ਇਸ ਨੂੰ ਢਾਹ ਦਿਓ, ਇਸ ਨੂੰ ਇਸ ਦੀਆਂ ਨੀਹਾਂ ਤੱਕ ਢਾਹ ਦਿਓ।”