ਜ਼ਬੂਰਾਂ 137

ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ, ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ। ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”

Psalm 137:3 (UKJV) For there they that carried us away captive required of us a song; and they that wasted us required of us delight, saying, Sing us one of the songs of Zion.

1ਜਦੋਂ ਅਸੀਂ ਸੀਯੋਨ ਨੂੰ ਯਾਦ ਕੀਤਾ, ਤਾਂ ਅਸੀਂ ਬਾਬੇਲ ਦੀਆਂ ਨਦੀਆਂ ਦੇ ਕੰਢੇ ਬੈਠੇ ਅਤੇ ਰੋਏ।

2ਉੱਥੇ ਅਸੀਂ ਪੋਪਲਰ ਦੇ ਰੁੱਖਾਂ ਉੱਤੇ ਆਪਣੇ ਸਾਜ਼ ਟੰਗ ਦਿੱਤੇ।

3ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ, ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ। ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”

4ਪਰਦੇਸ ਵਿੱਚ ਰਹਿੰਦਿਆਂ, ਅਸੀਂ ਯਾਹਵੇਹ ਦੇ ਗੀਤ ਕਿਵੇਂ ਗਾ ਸਕਦੇ ਹਾਂ?

5ਹੇ ਯੇਰੂਸ਼ਲੇਮ, ਜੇਕਰ ਮੈਂ ਤੈਨੂੰ ਭੁੱਲ ਜਾਵਾਂ, ਮੇਰਾ ਸੱਜਾ ਹੱਥ ਆਪਣਾ ਹੁਨਰ ਭੁੱਲ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.