ਜ਼ਬੂਰਾਂ 137

ਉੱਥੇ ਅਸੀਂ ਪੋਪਲਰ ਦੇ ਰੁੱਖਾਂ ਉੱਤੇ ਆਪਣੇ ਸਾਜ਼ ਟੰਗ ਦਿੱਤੇ।

Psalm 137:2 (UKJV) We hanged our harps upon the willows in the midst thereof.

1ਜਦੋਂ ਅਸੀਂ ਸੀਯੋਨ ਨੂੰ ਯਾਦ ਕੀਤਾ, ਤਾਂ ਅਸੀਂ ਬਾਬੇਲ ਦੀਆਂ ਨਦੀਆਂ ਦੇ ਕੰਢੇ ਬੈਠੇ ਅਤੇ ਰੋਏ।

2ਉੱਥੇ ਅਸੀਂ ਪੋਪਲਰ ਦੇ ਰੁੱਖਾਂ ਉੱਤੇ ਆਪਣੇ ਸਾਜ਼ ਟੰਗ ਦਿੱਤੇ।

3ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ, ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ। ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”

4ਪਰਦੇਸ ਵਿੱਚ ਰਹਿੰਦਿਆਂ, ਅਸੀਂ ਯਾਹਵੇਹ ਦੇ ਗੀਤ ਕਿਵੇਂ ਗਾ ਸਕਦੇ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.