9ਜੇ ਮੈਂ ਸਵੇਰ ਦੇ ਖੰਭਾਂ ਦੀ ਸਵਾਰੀ ਕਰਦਾ ਹਾਂ, ਜੇ ਮੈਂ ਸਭ ਤੋਂ ਦੂਰ ਦੇ ਸਮੁੰਦਰਾਂ ਤੇ ਰਹਿੰਦਾ ਹਾਂ,
10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਂਗਾ, ਅਤੇ ਤੇਰਾ ਸੱਜਾ ਹੱਥ ਮੇਰੀ ਮਦਦ ਕਰੇਂਗਾ।
11ਅਗਰ ਮੈਂ ਆਖਾਂ ਕਿ “ਹਨ੍ਹੇਰਾ ਨੂੰ ਮੈਨੂੰ ਲੁਕਾ ਲਵੇ, ਅਤੇ ਮੇਰੇ ਆਲੇ-ਦੁਆਲੇ ਦੀ ਰੌਸ਼ਨੀ ਰਾਤ ਹੋ ਜਾਵੇਂ।”
12ਤਾਂ ਵੀ ਹਨ੍ਹੇਰਾ ਤੇਰੇ ਕੋਲੋ ਛੁਪਿਆ ਨਹੀਂ ਰਹੇਗਾ, ਤੁਹਾਡੇ ਲਈ ਰਾਤ ਦਿਨ ਵਾਂਗ ਚਮਕੇਗੀ, ਹਨ੍ਹੇਰਾ ਅਤੇ ਚਾਨਣ ਤੁਹਾਡੇ ਲਈ ਇੱਕੋ ਜਿਹੇ ਹਨ।
13ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ; ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।