ਜ਼ਬੂਰਾਂ 139

ਤਾਂ ਵੀ ਹਨ੍ਹੇਰਾ ਤੇਰੇ ਕੋਲੋ ਛੁਪਿਆ ਨਹੀਂ ਰਹੇਗਾ, ਤੁਹਾਡੇ ਲਈ ਰਾਤ ਦਿਨ ਵਾਂਗ ਚਮਕੇਗੀ, ਹਨ੍ਹੇਰਾ ਅਤੇ ਚਾਨਣ ਤੁਹਾਡੇ ਲਈ ਇੱਕੋ ਜਿਹੇ ਹਨ।

Psalm 139:12 (UKJV) Yea, the darkness hides not from you; but the night shines as the day: the darkness and the light are both alike to you.

10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਂਗਾ, ਅਤੇ ਤੇਰਾ ਸੱਜਾ ਹੱਥ ਮੇਰੀ ਮਦਦ ਕਰੇਂਗਾ।

11ਅਗਰ ਮੈਂ ਆਖਾਂ ਕਿ “ਹਨ੍ਹੇਰਾ ਨੂੰ ਮੈਨੂੰ ਲੁਕਾ ਲਵੇ, ਅਤੇ ਮੇਰੇ ਆਲੇ-ਦੁਆਲੇ ਦੀ ਰੌਸ਼ਨੀ ਰਾਤ ਹੋ ਜਾਵੇਂ।”

12ਤਾਂ ਵੀ ਹਨ੍ਹੇਰਾ ਤੇਰੇ ਕੋਲੋ ਛੁਪਿਆ ਨਹੀਂ ਰਹੇਗਾ, ਤੁਹਾਡੇ ਲਈ ਰਾਤ ਦਿਨ ਵਾਂਗ ਚਮਕੇਗੀ, ਹਨ੍ਹੇਰਾ ਅਤੇ ਚਾਨਣ ਤੁਹਾਡੇ ਲਈ ਇੱਕੋ ਜਿਹੇ ਹਨ।

13ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ; ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।

14ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ; ਤੇਰੇ ਕੰਮ ਅਚਰਜ਼ ਹਨ, ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.