ਜ਼ਬੂਰਾਂ 139

ਤੂੰ ਮੇਰੇ ਜਨਮ ਤੋਂ ਪਹਿਲਾਂ ਮੈਨੂੰ ਵੇਖਿਆ ਮੇਰੀ ਜ਼ਿੰਦਗੀ ਦਾ ਹਰ ਦਿਨ ਤੇਰੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ; ਜਦ ਕਿ ਉਸ ਸਮੇਂ ਉਹਨਾਂ ਵਿੱਚੋਂ ਇੱਕ ਵੀ ਹੋਂਦ ਵਿੱਚ ਨਹੀਂ ਸੀ।

Psalm 139:16 (UKJV) Yours eyes did see my substance, yet being imperfect; and in your book all my members were written, which in continuance were fashioned, when as yet there was none of them.

14ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ; ਤੇਰੇ ਕੰਮ ਅਚਰਜ਼ ਹਨ, ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।

15ਤੂੰ ਮੇਰੇ ਸਰੀਰ ਨੂੰ ਜਾਣਦਾ ਹੈ, ਮੇਰੀਆਂ ਹੱਡੀਆ ਤੇਰੇ ਤੋਂ ਲੁੱਕੀਆ ਹੋਈਆ ਨਹੀਂ ਸਨ, ਜਦੋਂ ਮੈਂ ਗਰਭ ਦੇ ਹਨ੍ਹੇਰੇ ਵਿੱਚ ਬੁਣਿਆ ਗਿਆ ਸੀ।

16ਤੂੰ ਮੇਰੇ ਜਨਮ ਤੋਂ ਪਹਿਲਾਂ ਮੈਨੂੰ ਵੇਖਿਆ ਮੇਰੀ ਜ਼ਿੰਦਗੀ ਦਾ ਹਰ ਦਿਨ ਤੇਰੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ; ਜਦ ਕਿ ਉਸ ਸਮੇਂ ਉਹਨਾਂ ਵਿੱਚੋਂ ਇੱਕ ਵੀ ਹੋਂਦ ਵਿੱਚ ਨਹੀਂ ਸੀ।

17ਹੇ ਪਰਮੇਸ਼ਵਰ, ਤੇਰੇ ਵਿਚਾਰ ਮੇਰੇ ਲਈ ਕਿੰਨੇ ਕੀਮਤੀ ਹਨ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।

18ਜੇ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਵੀ ਕਰਾਂ, ਤਾਂ ਉਹ ਰੇਤ ਦੇ ਦਾਣਿਆਂ ਨਾਲੋਂ ਵੀ ਜ਼ਿਆਦਾ ਹਨ, ਅਤੇ ਜਦੋਂ ਮੈਂ ਉੱਠਦਾ ਹੈ, ਮੈਂ ਤੁਹਾਡੇ ਨਾਲ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.