ਜ਼ਬੂਰਾਂ 139

ਜੇ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਵੀ ਕਰਾਂ, ਤਾਂ ਉਹ ਰੇਤ ਦੇ ਦਾਣਿਆਂ ਨਾਲੋਂ ਵੀ ਜ਼ਿਆਦਾ ਹਨ, ਅਤੇ ਜਦੋਂ ਮੈਂ ਉੱਠਦਾ ਹੈ, ਮੈਂ ਤੁਹਾਡੇ ਨਾਲ ਹੁੰਦਾ ਹੈ।

Psalm 139:18 (UKJV) If I should count them, they are more in number than the sand: when I awake, I am still with you.

16ਤੂੰ ਮੇਰੇ ਜਨਮ ਤੋਂ ਪਹਿਲਾਂ ਮੈਨੂੰ ਵੇਖਿਆ ਮੇਰੀ ਜ਼ਿੰਦਗੀ ਦਾ ਹਰ ਦਿਨ ਤੇਰੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ; ਜਦ ਕਿ ਉਸ ਸਮੇਂ ਉਹਨਾਂ ਵਿੱਚੋਂ ਇੱਕ ਵੀ ਹੋਂਦ ਵਿੱਚ ਨਹੀਂ ਸੀ।

17ਹੇ ਪਰਮੇਸ਼ਵਰ, ਤੇਰੇ ਵਿਚਾਰ ਮੇਰੇ ਲਈ ਕਿੰਨੇ ਕੀਮਤੀ ਹਨ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।

18ਜੇ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਵੀ ਕਰਾਂ, ਤਾਂ ਉਹ ਰੇਤ ਦੇ ਦਾਣਿਆਂ ਨਾਲੋਂ ਵੀ ਜ਼ਿਆਦਾ ਹਨ, ਅਤੇ ਜਦੋਂ ਮੈਂ ਉੱਠਦਾ ਹੈ, ਮੈਂ ਤੁਹਾਡੇ ਨਾਲ ਹੁੰਦਾ ਹੈ।

19ਹੇ ਪਰਮੇਸ਼ਵਰ ਤੂੰ ਜ਼ਰੂਰ ਦੁਸ਼ਟ ਨੂੰ ਵੱਢ ਸੁੱਟੇਗਾ! ਮੇਰੇ ਤੋਂ ਦੂਰ ਰਹੋ, ਤੁਸੀਂ ਜੋ ਖੂਨ ਦੇ ਪਿਆਸੇ ਹੋ!

20ਉਹ ਤੇਰੇ ਬਾਰੇ ਗੰਦੇ ਇਰਾਦੇ ਨਾਲ ਬੋਲਦੇ ਹਨ; ਤੇਰੇ ਵਿਰੋਧੀ ਤੇਰੇ ਨਾਮ ਦੀ ਗਲਤ ਵਰਤੋਂ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.