4ਹੇ ਯਾਹਵੇਹ, ਮੈਨੂੰ ਦੁਸ਼ਟਾਂ ਦੇ ਹੱਥੋਂ ਸੁਰੱਖਿਅਤ ਰੱਖ; ਮੈਨੂੰ ਲੋਕਾਂ ਜ਼ਾਲਮ ਤੋਂ ਬਚਾ, ਜੋ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ।
5ਹੰਕਾਰੀ ਲੋਕਾਂ ਨੇ ਮੇਰੇ ਲਈ ਇੱਕ ਫਾਹੀ ਲੁਕਾਈ ਹੈ; ਉਹਨਾਂ ਨੇ ਆਪਣੇ ਜਾਲ ਦੀਆਂ ਰੱਸੀਆਂ ਵਿਛਾ ਦਿੱਤੀਆਂ ਹਨ, ਅਤੇ ਮੇਰੇ ਰਾਹ ਵਿੱਚ ਮੇਰੇ ਲਈ ਫੰਦੇ ਵਿਛਾਇਆ ਹੈ।
6ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।” ਹੇ ਯਾਹਵੇਹ, ਮੇਰੀ ਪੁਕਾਰ ਨੂੰ ਆਪਣੀ ਦਯਾ ਦੇ ਕਾਰਨ ਸੁਣ।
7ਯਾਹਵੇਹ ਮੇਰੇ ਮਜ਼ਬੂਤ ਬਚਾਉਣ ਵਾਲੇ, ਤੂੰ ਲੜਾਈ ਦੇ ਦਿਨ ਵਿੱਚ ਮੇਰੀ ਦੀ ਰੱਖਿਆ ਕਰੀ।
8ਹੇ ਯਾਹਵੇਹ, ਦੁਸ਼ਟਾ ਦੀ ਇੱਛਾ ਪੂਰੀ ਨਾ ਕਰ, ਉਹਨਾਂ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਾ ਹੋਣ ਦੇ।