ਜ਼ਬੂਰਾਂ 140

ਹੰਕਾਰੀ ਲੋਕਾਂ ਨੇ ਮੇਰੇ ਲਈ ਇੱਕ ਫਾਹੀ ਲੁਕਾਈ ਹੈ; ਉਹਨਾਂ ਨੇ ਆਪਣੇ ਜਾਲ ਦੀਆਂ ਰੱਸੀਆਂ ਵਿਛਾ ਦਿੱਤੀਆਂ ਹਨ, ਅਤੇ ਮੇਰੇ ਰਾਹ ਵਿੱਚ ਮੇਰੇ ਲਈ ਫੰਦੇ ਵਿਛਾਇਆ ਹੈ।

Psalm 140:5 (UKJV) The proud have hid a snare for me, and cords; they have spread a net by the wayside; they have set gins for me. Selah.

3ਉਹ ਆਪਣੀਆਂ ਜੀਭਾਂ ਸੱਪ ਵਰਗੀਆਂ ਤਿੱਖੀਆਂ ਬਣਾਉਂਦੇ ਹਨ, ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ।

4ਹੇ ਯਾਹਵੇਹ, ਮੈਨੂੰ ਦੁਸ਼ਟਾਂ ਦੇ ਹੱਥੋਂ ਸੁਰੱਖਿਅਤ ਰੱਖ; ਮੈਨੂੰ ਲੋਕਾਂ ਜ਼ਾਲਮ ਤੋਂ ਬਚਾ, ਜੋ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ।

5ਹੰਕਾਰੀ ਲੋਕਾਂ ਨੇ ਮੇਰੇ ਲਈ ਇੱਕ ਫਾਹੀ ਲੁਕਾਈ ਹੈ; ਉਹਨਾਂ ਨੇ ਆਪਣੇ ਜਾਲ ਦੀਆਂ ਰੱਸੀਆਂ ਵਿਛਾ ਦਿੱਤੀਆਂ ਹਨ, ਅਤੇ ਮੇਰੇ ਰਾਹ ਵਿੱਚ ਮੇਰੇ ਲਈ ਫੰਦੇ ਵਿਛਾਇਆ ਹੈ।

6ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।” ਹੇ ਯਾਹਵੇਹ, ਮੇਰੀ ਪੁਕਾਰ ਨੂੰ ਆਪਣੀ ਦਯਾ ਦੇ ਕਾਰਨ ਸੁਣ।

7ਯਾਹਵੇਹ ਮੇਰੇ ਮਜ਼ਬੂਤ ਬਚਾਉਣ ਵਾਲੇ, ਤੂੰ ਲੜਾਈ ਦੇ ਦਿਨ ਵਿੱਚ ਮੇਰੀ ਦੀ ਰੱਖਿਆ ਕਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.