ਜ਼ਬੂਰਾਂ 140

ਉਹ ਆਪਣੀਆਂ ਜੀਭਾਂ ਸੱਪ ਵਰਗੀਆਂ ਤਿੱਖੀਆਂ ਬਣਾਉਂਦੇ ਹਨ, ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ।

Psalm 140:3 (UKJV) They have sharpened their tongues like a serpent; adders' poison is under their lips. Selah.

1ਹੇ ਯਾਹਵੇਹ, ਮੈਨੂੰ ਦੁਸ਼ਟ ਲੋਕਾਂ ਤੋਂ ਬਚਾ; ਹਿੰਸਕ ਲੋਕਾਂ ਤੋਂ ਮੇਰੀ ਰੱਖਿਆ ਕਰ,

2ਜਿਹੜੇ ਆਪਣੇ ਮਨਾਂ ਵਿੱਚ ਬੁਰੀਆਂ ਯੋਜਨਾਵਾਂ ਘੜਦੇ ਹਨ, ਅਤੇ ਹਰ ਰੋਜ਼ ਲੜਾਈਆਂ ਛੇੜਦੇ ਹਨ।

3ਉਹ ਆਪਣੀਆਂ ਜੀਭਾਂ ਸੱਪ ਵਰਗੀਆਂ ਤਿੱਖੀਆਂ ਬਣਾਉਂਦੇ ਹਨ, ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ।

4ਹੇ ਯਾਹਵੇਹ, ਮੈਨੂੰ ਦੁਸ਼ਟਾਂ ਦੇ ਹੱਥੋਂ ਸੁਰੱਖਿਅਤ ਰੱਖ; ਮੈਨੂੰ ਲੋਕਾਂ ਜ਼ਾਲਮ ਤੋਂ ਬਚਾ, ਜੋ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ।

5ਹੰਕਾਰੀ ਲੋਕਾਂ ਨੇ ਮੇਰੇ ਲਈ ਇੱਕ ਫਾਹੀ ਲੁਕਾਈ ਹੈ; ਉਹਨਾਂ ਨੇ ਆਪਣੇ ਜਾਲ ਦੀਆਂ ਰੱਸੀਆਂ ਵਿਛਾ ਦਿੱਤੀਆਂ ਹਨ, ਅਤੇ ਮੇਰੇ ਰਾਹ ਵਿੱਚ ਮੇਰੇ ਲਈ ਫੰਦੇ ਵਿਛਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.