ਜ਼ਬੂਰਾਂ 144

ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ, ਚੰਗੇ ਪੌਦਿਆਂ ਵਰਗੇ ਹੋਣਗੇ, ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ, ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।

Psalm 144:12 (UKJV) That our sons may be as plants grown up in their youth; that our daughters may be as corner stones, polished after the embodiment of a palace:

10ਉਸ ਨੂੰ ਜਿਹੜਾ ਰਾਜਿਆਂ ਨੂੰ ਜਿੱਤ ਦਿੰਦਾ ਹੈ, ਜਿਹੜਾ ਆਪਣੇ ਸੇਵਕ ਦਾਵੀਦ ਨੂੰ ਮਾਰਨ ਵਾਲੀ ਤਲਵਾਰ ਛੁਡਾਉਂਦਾ ਹੈ। ਮਾਰਨ ਵਾਲੀ ਤਲਵਾਰ

11ਮੈਨੂੰ ਛੁਡਾ; ਮੈਨੂੰ ਪਰਦੇਸੀਆਂ ਦੇ ਹੱਥੋਂ ਬਚਾ, ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ, ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।

12ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ, ਚੰਗੇ ਪੌਦਿਆਂ ਵਰਗੇ ਹੋਣਗੇ, ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ, ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।

13ਸਾਡੇ ਕੋਠੇ ਹਰ ਕਿਸਮ ਦੇ ਭੋਜਨ ਨਾਲ ਭਰੇ ਹੋਏ ਹੋਣ, ਅਤੇ ਸਾਡੀਆਂ ਭੇਡਾਂ ਹਜ਼ਾਰਾਂ ਵਿੱਚ ਵੱਧ ਜਾਣ, ਅਤੇ ਦਸ ਹਜ਼ਾਰਾਂ ਵਿੱਚ ਸਾਡੇ ਖੇਤ ਵਧ ਜਾਣ;

14ਸਾਡੇ ਬਲਦ ਬਹੁਤ ਸਾਰਾ ਭਾਰ ਢੋਣਗੇ। ਕੋਈ ਕੰਧਾਂ ਨੂੰ ਤੋੜਨ ਵਾਲਾ ਨਹੀਂ ਹੋਵੇਗਾ, ਕੈਦ ਵਿੱਚ ਨਹੀਂ ਜਾਵੇਗਾ, ਸਾਡੀਆਂ ਗਲੀਆਂ ਵਿੱਚ ਬਿਪਤਾ ਦਾ ਰੌਲਾ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.