ਜ਼ਬੂਰਾਂ 144

ਸਾਡੇ ਕੋਠੇ ਹਰ ਕਿਸਮ ਦੇ ਭੋਜਨ ਨਾਲ ਭਰੇ ਹੋਏ ਹੋਣ, ਅਤੇ ਸਾਡੀਆਂ ਭੇਡਾਂ ਹਜ਼ਾਰਾਂ ਵਿੱਚ ਵੱਧ ਜਾਣ, ਅਤੇ ਦਸ ਹਜ਼ਾਰਾਂ ਵਿੱਚ ਸਾਡੇ ਖੇਤ ਵਧ ਜਾਣ;

Psalm 144:13 (UKJV) That our garners may be full, affording all manner of store: that our sheep may bring forth thousands and ten thousands in our streets:

11ਮੈਨੂੰ ਛੁਡਾ; ਮੈਨੂੰ ਪਰਦੇਸੀਆਂ ਦੇ ਹੱਥੋਂ ਬਚਾ, ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ, ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।

12ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ, ਚੰਗੇ ਪੌਦਿਆਂ ਵਰਗੇ ਹੋਣਗੇ, ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ, ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।

13ਸਾਡੇ ਕੋਠੇ ਹਰ ਕਿਸਮ ਦੇ ਭੋਜਨ ਨਾਲ ਭਰੇ ਹੋਏ ਹੋਣ, ਅਤੇ ਸਾਡੀਆਂ ਭੇਡਾਂ ਹਜ਼ਾਰਾਂ ਵਿੱਚ ਵੱਧ ਜਾਣ, ਅਤੇ ਦਸ ਹਜ਼ਾਰਾਂ ਵਿੱਚ ਸਾਡੇ ਖੇਤ ਵਧ ਜਾਣ;

14ਸਾਡੇ ਬਲਦ ਬਹੁਤ ਸਾਰਾ ਭਾਰ ਢੋਣਗੇ। ਕੋਈ ਕੰਧਾਂ ਨੂੰ ਤੋੜਨ ਵਾਲਾ ਨਹੀਂ ਹੋਵੇਗਾ, ਕੈਦ ਵਿੱਚ ਨਹੀਂ ਜਾਵੇਗਾ, ਸਾਡੀਆਂ ਗਲੀਆਂ ਵਿੱਚ ਬਿਪਤਾ ਦਾ ਰੌਲਾ ਨਹੀਂ ਹੋਵੇਗਾ।

15ਮੁਬਾਰਕ ਹਨ ਉਹ ਲੋਕ ਜਿਨ੍ਹਾਂ ਬਾਰੇ ਇਹ ਸੱਚ ਹੈ; ਮੁਬਾਰਕ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ਵਰ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.