5ਹੇ ਯਾਹਵੇਹ, ਆਪਣੇ ਅਕਾਸ਼ ਨੂੰ ਖੋਲ੍ਹ ਕੇ ਥੱਲੇ ਆ ਜਾ; ਪਹਾੜਾਂ ਨੂੰ ਛੂਹ ਤਾਂ ਜੋ ਧੂੰਆਂ ਨਿਕਲੇ।
6ਬਿਜਲੀ ਦੀਆਂ ਲਿਸ਼ਕਾ ਭੇਜ ਅਤੇ ਦੁਸ਼ਮਣਾਂ ਨੂੰ ਖਿੰਡਾ ਦੇ; ਆਪਣੇ ਤੀਰ ਚਲਾ ਅਤੇ ਉਹਨਾਂ ਦਾ ਨਾਸ਼ ਕਰ।
7ਆਪਣਾ ਹੱਥ ਉੱਪਰੋ ਹੇਠਾਂ ਕਰ; ਮੈਨੂੰ ਬਚਾ ਅਤੇ ਮੈਨੂੰ ਛੁਡਾ, ਵੱਡੇ ਪਾਣੀਆਂ ਤੋਂ ਅਤੇ ਪਰਦੇਸੀਆਂ ਦੇ ਹੱਥੋਂ
8ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ, ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।
9ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ।