18ਯਾਹਵੇਹ ਉਹਨਾਂ ਸਭਨਾਂ ਦੇ ਨੇੜੇ ਹੈ ਜੋ ਉਸਨੂੰ ਪੁਕਾਰਦੇ ਹਨ, ਉਹਨਾਂ ਸਭਨਾਂ ਦੇ ਜੋ ਉਸਨੂੰ ਸਚਿਆਈ ਨਾਲ ਪੁਕਾਰਦੇ ਹਨ।
19ਉਹ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਜੋ ਉਸ ਤੋਂ ਡਰਦੇ ਹਨ। ਉਹ ਉਹਨਾਂ ਦੀ ਦੁਹਾਈ ਸੁਣਦਾ ਹੈ, ਅਤੇ ਉਹਨਾਂ ਨੂੰ ਬਚਾਉਂਦਾ ਹੈ।
20ਯਾਹਵੇਹ ਉਹਨਾਂ ਸਾਰਿਆਂ ਦੀ ਨਿਗਰਾਨੀ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ, ਪਰ ਉਹ ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦੇਵੇਗਾ।
21ਮੇਰਾ ਮੂੰਹ ਯਾਹਵੇਹ ਦੀ ਉਸਤਤ ਵਿੱਚ ਬੋਲੇਗਾ। ਹਰ ਪ੍ਰਾਣੀ ਉਸ ਦੇ ਪਵਿੱਤਰ ਨਾਮ ਦੀ ਸਦਾ ਅਤੇ ਸਦਾ ਲਈ ਉਸਤਤ ਕਰੇ।