4ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਤੇਰੇ ਕੰਮਾਂ ਬਾਰੇ ਦੱਸੇਗੀ; ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।
5ਉਹ ਤੇਰੀ ਮਹਿਮਾ ਦੇ ਸ਼ਾਨਦਾਰ ਪਰਤਾਪ ਦੀ ਗੱਲ ਕਰਦੇ ਹਨ, ਅਤੇ ਮੈਂ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।
6ਉਹ ਤੁਹਾਡੇ ਅਦਭੁਤ ਕੰਮਾਂ ਦੀ ਸ਼ਕਤੀ ਬਾਰੇ ਦੱਸਦੇ ਹਨ, ਅਤੇ ਮੈਂ ਤੁਹਾਡੇ ਮਹਾਨ ਕੰਮਾਂ ਦਾ ਐਲਾਨ ਕਰਾਂਗਾ।
7ਉਹ ਤੇਰੀ ਭਰਪੂਰ ਚੰਗਿਆਈ ਦਾ ਜਸ਼ਨ ਮਨਾਉਂਦੇ ਹਨ, ਅਤੇ ਖੁਸ਼ੀ ਨਾਲ ਤੇਰੀ ਧਾਰਮਿਕਤਾ ਦੇ ਗੀਤ ਗਾਉਂਦੇ ਹਨ।
8ਯਾਹਵੇਹ ਦਿਆਲੂ ਅਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜ ਅਤੇ ਪਿਆਰ ਨਾਲ ਭਰਭੂਰ ਹੈ।