6ਉਹ ਤੁਹਾਡੇ ਅਦਭੁਤ ਕੰਮਾਂ ਦੀ ਸ਼ਕਤੀ ਬਾਰੇ ਦੱਸਦੇ ਹਨ, ਅਤੇ ਮੈਂ ਤੁਹਾਡੇ ਮਹਾਨ ਕੰਮਾਂ ਦਾ ਐਲਾਨ ਕਰਾਂਗਾ।
7ਉਹ ਤੇਰੀ ਭਰਪੂਰ ਚੰਗਿਆਈ ਦਾ ਜਸ਼ਨ ਮਨਾਉਂਦੇ ਹਨ, ਅਤੇ ਖੁਸ਼ੀ ਨਾਲ ਤੇਰੀ ਧਾਰਮਿਕਤਾ ਦੇ ਗੀਤ ਗਾਉਂਦੇ ਹਨ।
8ਯਾਹਵੇਹ ਦਿਆਲੂ ਅਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜ ਅਤੇ ਪਿਆਰ ਨਾਲ ਭਰਭੂਰ ਹੈ।
9ਯਾਹਵੇਹ ਸਾਰਿਆਂ ਲਈ ਭਲਾ ਹੈ; ਉਸਦੀ ਦਯਾ ਸਭ ਦੇ ਉੱਪਰ ਹੈ, ਜੋ ਕੁਝ ਉਸਨੇ ਬਣਾਇਆ ਹੈ।
10ਹੇ ਯਾਹਵੇਹ, ਤੇਰੇ ਸਾਰੇ ਕੰਮ ਤੇਰੀ ਮਹਿਮਾ ਕਰਦੇ ਹਨ; ਤੇਰੇ ਵਫ਼ਾਦਾਰ ਲੋਕ ਤੇਰੀ ਵਡਿਆਈ ਕਰਨ।