ਜ਼ਬੂਰਾਂ 147

ਯਾਹਵੇਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜੋ ਉਸ ਤੋਂ ਡਰਦੇ ਹਨ, ਜੋ ਉਸ ਦੇ ਅਟੱਲ ਪਿਆਰ ਵਿੱਚ ਆਸ ਰੱਖਦੇ ਹਨ।

Psalm 147:11 (UKJV) The LORD takes pleasure in them that fear him, in those that hope in his mercy.

9ਉਹ ਡੰਗਰਾਂ ਨੂੰ ਭੋਜਨ ਦਿੰਦਾ ਹੈ ਅਤੇ ਕਾਂਵਾਂ ਦੇ ਬੱਚੇ ਜਦੋਂ ਉਹ ਬੁਲਾਉਂਦੇ ਹਨ।

10ਨਾ ਉਹ ਦੀ ਖੁਸ਼ੀ ਘੋੜੇ ਦੇ ਬਲ ਵਿੱਚ ਹੈ, ਨਾ ਯੋਧੇ ਦੀਆਂ ਲੱਤਾਂ ਵਿੱਚ ਉਹ ਦੀ ਪ੍ਰਸੰਨਤਾ ਹੈ।

11ਯਾਹਵੇਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜੋ ਉਸ ਤੋਂ ਡਰਦੇ ਹਨ, ਜੋ ਉਸ ਦੇ ਅਟੱਲ ਪਿਆਰ ਵਿੱਚ ਆਸ ਰੱਖਦੇ ਹਨ।

12ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ; ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।

13ਉਹ ਤੁਹਾਡੇ ਦਰਵਾਜ਼ਿਆਂ ਦੀਆਂ ਪੱਟੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਹਾਡੇ ਬੱਚਿਆਂ ਨੂੰ ਅਸੀਸ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.