8ਉਹ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਉਹ ਧਰਤੀ ਉੱਤੇ ਮੀਂਹ ਪਾਉਂਦਾ ਹੈ ਅਤੇ ਪਹਾੜੀਆਂ ਉੱਤੇ ਘਾਹ ਉਗਾਉਂਦਾ ਹੈ।
9ਉਹ ਡੰਗਰਾਂ ਨੂੰ ਭੋਜਨ ਦਿੰਦਾ ਹੈ ਅਤੇ ਕਾਂਵਾਂ ਦੇ ਬੱਚੇ ਜਦੋਂ ਉਹ ਬੁਲਾਉਂਦੇ ਹਨ।
10ਨਾ ਉਹ ਦੀ ਖੁਸ਼ੀ ਘੋੜੇ ਦੇ ਬਲ ਵਿੱਚ ਹੈ, ਨਾ ਯੋਧੇ ਦੀਆਂ ਲੱਤਾਂ ਵਿੱਚ ਉਹ ਦੀ ਪ੍ਰਸੰਨਤਾ ਹੈ।
11ਯਾਹਵੇਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜੋ ਉਸ ਤੋਂ ਡਰਦੇ ਹਨ, ਜੋ ਉਸ ਦੇ ਅਟੱਲ ਪਿਆਰ ਵਿੱਚ ਆਸ ਰੱਖਦੇ ਹਨ।
12ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ; ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।