6ਯਾਹਵੇਹ ਨਿਮਰ ਲੋਕਾਂ ਨੂੰ ਸੰਭਾਲਦਾ ਹੈ ਪਰ ਦੁਸ਼ਟਾਂ ਨੂੰ ਜ਼ਮੀਨ ਤੱਕ ਨਿਵਾ ਦਿੰਦਾ ਹੈ।
7ਧੰਨਵਾਦ ਦੇ ਨਾਲ ਯਾਹਵੇਹ ਲਈ ਗਾਓ; ਸਾਡੇ ਪਰਮੇਸ਼ਵਰ ਲਈ ਰਬਾਬ ਨਾਲ ਸੰਗੀਤ ਬਣਾਓ।
8ਉਹ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਉਹ ਧਰਤੀ ਉੱਤੇ ਮੀਂਹ ਪਾਉਂਦਾ ਹੈ ਅਤੇ ਪਹਾੜੀਆਂ ਉੱਤੇ ਘਾਹ ਉਗਾਉਂਦਾ ਹੈ।
9ਉਹ ਡੰਗਰਾਂ ਨੂੰ ਭੋਜਨ ਦਿੰਦਾ ਹੈ ਅਤੇ ਕਾਂਵਾਂ ਦੇ ਬੱਚੇ ਜਦੋਂ ਉਹ ਬੁਲਾਉਂਦੇ ਹਨ।
10ਨਾ ਉਹ ਦੀ ਖੁਸ਼ੀ ਘੋੜੇ ਦੇ ਬਲ ਵਿੱਚ ਹੈ, ਨਾ ਯੋਧੇ ਦੀਆਂ ਲੱਤਾਂ ਵਿੱਚ ਉਹ ਦੀ ਪ੍ਰਸੰਨਤਾ ਹੈ।