5ਸਾਡਾ ਯਾਹਵੇਹ ਮਹਾਨ ਅਤੇ ਸ਼ਕਤੀ ਵਿੱਚ ਬਲਵਾਨ ਹੈ; ਉਸਦੀ ਸਮਝ ਦੀ ਕੋਈ ਸੀਮਾ ਨਹੀਂ ਹੈ।
6ਯਾਹਵੇਹ ਨਿਮਰ ਲੋਕਾਂ ਨੂੰ ਸੰਭਾਲਦਾ ਹੈ ਪਰ ਦੁਸ਼ਟਾਂ ਨੂੰ ਜ਼ਮੀਨ ਤੱਕ ਨਿਵਾ ਦਿੰਦਾ ਹੈ।
7ਧੰਨਵਾਦ ਦੇ ਨਾਲ ਯਾਹਵੇਹ ਲਈ ਗਾਓ; ਸਾਡੇ ਪਰਮੇਸ਼ਵਰ ਲਈ ਰਬਾਬ ਨਾਲ ਸੰਗੀਤ ਬਣਾਓ।
8ਉਹ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਉਹ ਧਰਤੀ ਉੱਤੇ ਮੀਂਹ ਪਾਉਂਦਾ ਹੈ ਅਤੇ ਪਹਾੜੀਆਂ ਉੱਤੇ ਘਾਹ ਉਗਾਉਂਦਾ ਹੈ।
9ਉਹ ਡੰਗਰਾਂ ਨੂੰ ਭੋਜਨ ਦਿੰਦਾ ਹੈ ਅਤੇ ਕਾਂਵਾਂ ਦੇ ਬੱਚੇ ਜਦੋਂ ਉਹ ਬੁਲਾਉਂਦੇ ਹਨ।