ਜ਼ਬੂਰਾਂ 147

ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ; ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।

Psalm 147:12 (UKJV) Praise the LORD, O Jerusalem; praise your God, O Zion.

10ਨਾ ਉਹ ਦੀ ਖੁਸ਼ੀ ਘੋੜੇ ਦੇ ਬਲ ਵਿੱਚ ਹੈ, ਨਾ ਯੋਧੇ ਦੀਆਂ ਲੱਤਾਂ ਵਿੱਚ ਉਹ ਦੀ ਪ੍ਰਸੰਨਤਾ ਹੈ।

11ਯਾਹਵੇਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜੋ ਉਸ ਤੋਂ ਡਰਦੇ ਹਨ, ਜੋ ਉਸ ਦੇ ਅਟੱਲ ਪਿਆਰ ਵਿੱਚ ਆਸ ਰੱਖਦੇ ਹਨ।

12ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ; ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।

13ਉਹ ਤੁਹਾਡੇ ਦਰਵਾਜ਼ਿਆਂ ਦੀਆਂ ਪੱਟੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਹਾਡੇ ਬੱਚਿਆਂ ਨੂੰ ਅਸੀਸ ਦਿੰਦਾ ਹੈ।

14ਉਹ ਤੁਹਾਡੀਆਂ ਹੱਦਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਤੁਹਾਨੂੰ ਕਣਕ ਦੇ ਉੱਤਮ ਪਦਾਰਥ ਨਾਲ ਸੰਤੁਸ਼ਟ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.