ਜ਼ਬੂਰਾਂ 147

ਯਾਹਵੇਹ ਯੇਰੂਸ਼ਲੇਮ ਨੂੰ ਉਸਾਰਦਾ ਹੈ; ਉਹ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ।

Psalm 147:2 (UKJV) The LORD does build up Jerusalem: he gathers together the outcasts of Israel.

1ਯਾਹਵੇਹ ਦੀ ਮਹਿਮਾ ਹੋਵੇ। ਸਾਡੇ ਪਰਮੇਸ਼ਵਰ ਦੀ ਉਸਤਤ ਕਰਨਾ ਕਿੰਨਾ ਚੰਗਾ ਹੈ, ਉਸਦੀ ਉਸਤਤ ਕਰਨਾ ਕਿੰਨਾ ਮਨ ਭਾਉਣਾ ਤੇ ਸੋਹਣਾ ਹੈ।

2ਯਾਹਵੇਹ ਯੇਰੂਸ਼ਲੇਮ ਨੂੰ ਉਸਾਰਦਾ ਹੈ; ਉਹ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ।

3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।

4ਉਹ ਤਾਰਿਆ ਦੀ ਗਿਣਤੀ ਕਰਦਾ ਹੈ, ਅਤੇ ਉਹਨਾਂ ਸਾਰਿਆ ਦੇ ਨਾਮ ਦੇ ਨਾਲ ਬਲਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.