1ਯਾਹਵੇਹ ਦੀ ਮਹਿਮਾ ਹੋਵੇ। ਸਾਡੇ ਪਰਮੇਸ਼ਵਰ ਦੀ ਉਸਤਤ ਕਰਨਾ ਕਿੰਨਾ ਚੰਗਾ ਹੈ, ਉਸਦੀ ਉਸਤਤ ਕਰਨਾ ਕਿੰਨਾ ਮਨ ਭਾਉਣਾ ਤੇ ਸੋਹਣਾ ਹੈ।
2ਯਾਹਵੇਹ ਯੇਰੂਸ਼ਲੇਮ ਨੂੰ ਉਸਾਰਦਾ ਹੈ; ਉਹ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ।
3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।
4ਉਹ ਤਾਰਿਆ ਦੀ ਗਿਣਤੀ ਕਰਦਾ ਹੈ, ਅਤੇ ਉਹਨਾਂ ਸਾਰਿਆ ਦੇ ਨਾਮ ਦੇ ਨਾਲ ਬਲਾਉਂਦਾ ਹੈ।
5ਸਾਡਾ ਯਾਹਵੇਹ ਮਹਾਨ ਅਤੇ ਸ਼ਕਤੀ ਵਿੱਚ ਬਲਵਾਨ ਹੈ; ਉਸਦੀ ਸਮਝ ਦੀ ਕੋਈ ਸੀਮਾ ਨਹੀਂ ਹੈ।