1ਯਾਹਵੇਹ ਦੀ ਮਹਿਮਾ ਹੋਵੇ। ਸਾਡੇ ਪਰਮੇਸ਼ਵਰ ਦੀ ਉਸਤਤ ਕਰਨਾ ਕਿੰਨਾ ਚੰਗਾ ਹੈ, ਉਸਦੀ ਉਸਤਤ ਕਰਨਾ ਕਿੰਨਾ ਮਨ ਭਾਉਣਾ ਤੇ ਸੋਹਣਾ ਹੈ।
2ਯਾਹਵੇਹ ਯੇਰੂਸ਼ਲੇਮ ਨੂੰ ਉਸਾਰਦਾ ਹੈ; ਉਹ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ।
3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।