10ਜੰਗਲੀ ਜਾਨਵਰ ਅਤੇ ਸਾਰੇ ਡੰਗਰ, ਛੋਟੇ ਜੀਵ ਅਤੇ ਉੱਡਦੇ ਪੰਛੀ,
11ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ, ਹੇ ਸਰਦਾਰੋ ਅਤੇ ਧਰਤੀ ਦੇ ਸਾਰੇ ਹਾਕਮੋ,
12ਨੌਜਵਾਨ ਅਤੇ ਕੁਵਾਰੀਆਂ, ਬੁੱਢੇ ਅਤੇ ਬੱਚੇ।
13ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ, ਕਿਉਂਕਿ ਸਿਰਫ ਉਸਦਾ ਨਾਮ ਮਹਾਨ ਹੈ। ਉਹ ਦਾ ਪਰਤਾਪ ਧਰਤੀ ਅਤੇ ਅਕਾਸ਼ ਦੇ ਉੱਪਰ ਹੈ।
14ਅਤੇ ਉਸ ਨੇ ਆਪਣੇ ਲੋਕਾਂ ਲਈ ਇੱਕ ਸਿੰਗ ਉੱਚਾ ਕੀਤਾ ਹੈ, ਆਪਣੇ ਸਾਰੇ ਵਫ਼ਾਦਾਰ ਸੇਵਕਾਂ, ਇਸਰਾਏਲ ਦੇ ਲੋਕਾਂ ਦੀ ਉਸਤਤ ਲਈ, ਜੋ ਉਹ ਦੇ ਦਿਲ ਦੇ ਨੇੜੇ ਹਨ। ਯਾਹਵੇਹ ਦੀ ਉਸਤਤ ਕਰੋ।