1ਯਾਹਵੇਹ ਦੀ ਉਸਤਤ ਕਰੋ। ਸਵਰਗ ਤੋਂ ਯਾਹਵੇਹ ਦੀ ਉਸਤਤ ਕਰੋ; ਉੱਪਰਲੀਆਂ ਉਚਾਈਆਂ ਵਿੱਚ ਉਸਦੀ ਉਸਤਤ ਕਰੋ।
2ਹੇ ਉਸਦੇ ਸਾਰੇ ਦੂਤੋਂ, ਉਸਦੀ ਉਸਤਤ ਕਰੋ। ਹੇ ਸਵਰਗ ਦੀਆ ਸਾਰੀਆਂ ਸੈਨਾਂ ਉਸਦੀ ਉਸਤਤ ਕਰੋ।
3ਸੂਰਜ ਅਤੇ ਚੰਦ, ਉਸਦੀ ਉਸਤਤ ਕਰੋ; ਹੇ ਸਾਰੇ ਚਮਕਦੇ ਤਾਰੇ, ਉਸਦੀ ਉਸਤਤ ਕਰੋ।
4ਹੇ ਸਭ ਤੋਂ ਉੱਚੇ ਅਕਾਸ਼ ਅਤੇ ਤੁਸੀਂ ਅਕਾਸ਼ਾਂ ਦੇ ਉੱਪਰਲੇ ਪਾਣੀਓ ਉਸਦੀ ਉਸਤਤ ਕਰੋ।