4ਹੇ ਸਭ ਤੋਂ ਉੱਚੇ ਅਕਾਸ਼ ਅਤੇ ਤੁਸੀਂ ਅਕਾਸ਼ਾਂ ਦੇ ਉੱਪਰਲੇ ਪਾਣੀਓ ਉਸਦੀ ਉਸਤਤ ਕਰੋ।
5ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ, ਕਿਉਂਕਿ ਉਹ ਉਸ ਦੇ ਹੁਕਮ ਨਾਲ ਬਣਾਏ ਗਏ ਸਨ,
6ਅਤੇ ਉਸ ਨੇ ਉਨ੍ਹਾਂ ਨੂੰ ਸਦਾ ਲਈ ਕਾਇਮ ਕੀਤਾ, ਉਸਨੇ ਇੱਕ ਹੁਕਮ ਜਾਰੀ ਕੀਤਾ ਜਿਹੜਾ ਸਦਾ ਅਟੱਲ ਹੈ।
7ਹੇ ਮਹਾਨ ਸਮੁੰਦਰੀ ਜੀਵੋ ਅਤੇ ਸਮੁੰਦਰ ਦੀ ਸਾਰੀਓ ਡੁੰਘਿਆਈਓ, ਧਰਤੀ ਤੋਂ ਯਾਹਵੇਹ ਦੀ ਉਸਤਤ ਕਰੋ,
8ਬਿਜਲੀ ਅਤੇ ਗੜੇ, ਬਰਫ਼ ਅਤੇ ਬੱਦਲ ਤੂਫ਼ਾਨੀ ਹਵਾਵਾਂ ਜੋ ਉਸਦਾ ਹੁਕਮ ਪੂਰਾ ਕਰਦੀਆਂ ਹਨ।